
A police helicopter crew spotted the 17-year-old asleep in a dry riverbed near Walhalla East. He is sunburnt, cut and exhausted, but talking and smiling, police say.
ਮੁੱਖ ਸਿਹਤ ਅਧਿਕਾਰੀ ਨੇ ਭਾਰਤ ਨੂੰ ਉਨ੍ਹਾਂ ਦੇਸ਼ਾਂ ਵਿੱਚ ਗਿਣਿਆ ਹੈ ਜਿੱਥੇ ਜਾਣ ਤੋਂ ਪਹਿਲਾਂ ਹੈਪੇਟਾਈਟਸ A ਦਾ ਟੀਕਾ ਲਗਵਾਉਣਾ ਚਾਹੀਦਾ ਹੈ। ਯਾਤਰਾ ਤੋਂ ਛੇ ਤੋਂ ਅੱਠ ਹਫ਼ਤੇ ਪਹਿਲਾਂ ਡਾਕਟਰ ਨੂੰ ਮਿਲੋ।

ਵਿਕਟੋਰੀਆ ਦੀ ਮੁੱਖ ਸਿਹਤ ਅਧਿਕਾਰੀ ਡਾ. ਕੈਰੋਲਾਈਨ ਮੈਕਐਲਨੇ ਨੇ ਗਰਮੀ ਦੀਆਂ ਛੁੱਟੀਆਂ ਤੋਂ ਪਹਿਲਾਂ ਯਾਤਰਾ-ਸਿਹਤ ਸਲਾਹ ਜਾਰੀ ਕੀਤੀ ਹੈ। 16 ਨਵੰਬਰ ਦੀ ਇਸ ਸਲਾਹ ਵਿੱਚ ਭਾਰਤ, ਇੰਡੋਨੇਸ਼ੀਆ, ਪਾਕਿਸਤਾਨ ਅਤੇ ਫ਼ਿਜੀ ਜਾਣ ਵਾਲਿਆਂ ਨੂੰ ਹੈਪੇਟਾਈਟਸ A ਦਾ ਟੀਕਾ ਲਗਵਾਉਣ ਅਤੇ ਖਾਣ-ਪੀਣ ਵਿੱਚ ਸਾਵਧਾਨੀ ਵਰਤਣ ਲਈ ਕਿਹਾ ਗਿਆ ਹੈ।
ਅਚਾਨਕ ਬੁਖ਼ਾਰ, ਧੱਫੜ, ਫ਼ਲੂ ਵਰਗੇ ਲੱਛਣ ਜਾਂ ਦਸਤ ਹੋਣ ਤਾਂ ਡਾਕਟਰ ਨੂੰ ਦਿਖਾਓ ਅਤੇ ਦੱਸੋ ਕਿ ਤੁਸੀਂ ਕਿੱਥੇ ਗਏ ਸੀ।
ਇਹ ਵਿਕਟੋਰੀਆ ਸਿਹਤ ਵਿਭਾਗ ਦੀ ਆਮ ਜਾਣਕਾਰੀ ਹੈ, ਡਾਕਟਰੀ ਸਲਾਹ ਨਹੀਂ। ਆਪਣੀ ਯਾਤਰਾ ਬਾਰੇ GP, ਟ੍ਰੈਵਲ ਕਲੀਨਿਕ ਜਾਂ ਫ਼ਾਰਮਾਸਿਸਟ ਨਾਲ ਗੱਲ ਕਰੋ।
ਇਹ ਖ਼ਬਰ ਅੰਗਰੇਜ਼ੀ ਤੋਂ ਅਨੁਵਾਦ ਕੀਤੀ ਗਈ ਹੈ ਅਤੇ ਮੂਲ ਨਾਲ ਮਿਲਾਈ ਗਈ ਹੈ। ਅਨੁਵਾਦ ਵਿੱਚ ਗ਼ਲਤੀ ਦਿਸੇ ਤਾਂ ਸਾਨੂੰ ਦੱਸੋ।
ਗ਼ਲਤੀ ਦਿਸੀ? ਈਮੇਲ ਕਰੋ news@themelbourneindian.com.au