
Receivers say an urgent restructure is needed. Most closing stores are in the suburbs; city flagships largely survive.
ਬੰਦ ਹੋ ਰਹੇ 19 ਸਟੋਰਾਂ ਦੇ ਕਰਮਚਾਰੀਆਂ ਨੂੰ, ਜਿਨ੍ਹਾਂ ਵਿੱਚ ਹਾਈਪੁਆਇੰਟ, ਗਲੈੱਨ ਵੇਵਰਲੀ ਅਤੇ ਮਾਲਵਰਨ ਸੈਂਟਰਲ ਸ਼ਾਮਲ ਹਨ, ਸ਼ੁੱਕਰਵਾਰ ਨੂੰ ਛਾਂਟੀ ਦੇ ਨੋਟਿਸ ਮਿਲੇ। ਰਿਟੇਲ ਯੂਨੀਅਨ ਮੁਤਾਬਕ ਕਰੀਬ ਦਸਾਂ ਵਿੱਚੋਂ ਇੱਕ ਨੂੰ ਹੀ ਹੋਰ ਨੌਕਰੀ ਦੀ ਪੇਸ਼ਕਸ਼ ਹੋਵੇਗੀ।

ABC ਮੁਤਾਬਕ ਡੇਵਿਡ ਜੋਨਸ ਨੇ ਬੰਦ ਹੋ ਰਹੇ ਆਪਣੇ 19 ਡਿਪਾਰਟਮੈਂਟ ਸਟੋਰਾਂ ਦੇ 1,689 ਕਰਮਚਾਰੀਆਂ ਨੂੰ ਛਾਂਟੀ ਦੇ ਨੋਟਿਸ ਦਿੱਤੇ ਹਨ, ਅਤੇ ਉਨ੍ਹਾਂ ਦੀ ਨੌਕਰੀ 30 ਦਸੰਬਰ ਨੂੰ ਖ਼ਤਮ ਹੋਵੇਗੀ।
188 ਸਾਲ ਪੁਰਾਣੀ ਇਹ ਕੰਪਨੀ ਇਸ ਮਹੀਨੇ ਦੇ ਸ਼ੁਰੂ ਵਿੱਚ ਢਹਿ ਗਈ ਅਤੇ ਆਸਟ੍ਰੇਲੀਆ ਤੇ ਨਿਊਜ਼ੀਲੈਂਡ ਵਿੱਚ ਆਪਣੇ ਸਟੋਰ 38 ਤੋਂ ਘਟਾ ਕੇ 19 ਕਰ ਰਹੀ ਹੈ। ਵਿਕਟੋਰੀਆ ਵਿੱਚ ਮਾਲਵਰਨ ਸੈਂਟਰਲ, ਹਾਈਪੁਆਇੰਟ ਅਤੇ ਗਲੈੱਨ ਵੇਵਰਲੀ ਸਟੋਰ ਬੰਦ ਹੋ ਰਹੇ ਹਨ। ਇਹ ਸਟੋਰ ਕ੍ਰਿਸਮਸ ਦੌਰਾਨ ਖੁੱਲ੍ਹੇ ਰਹਿਣਗੇ।
ਸ੍ਰੀ ਸਮਿੱਥ ਨੇ ਕਿਹਾ ਕਿ ਯੂਨੀਅਨ ਮੈਂਬਰਾਂ ਲਈ ਹੋਰ ਨੌਕਰੀਆਂ ਲੱਭਣ ਵਿੱਚ "ਕੋਈ ਕਸਰ ਨਹੀਂ ਛੱਡੇਗੀ"।
ਰਿਸੀਵਰ FTI Consulting ਰੋਜ਼ਾਨਾ ਦਾ ਕਾਰੋਬਾਰ ਚਲਾ ਰਹੇ ਹਨ, ਜਦਕਿ ਪ੍ਰਸ਼ਾਸਕ McGrathNicol ਰਸਮੀ ਪ੍ਰਸ਼ਾਸਨ ਅਤੇ ਵਿਕਰੀ ਦੀ ਪ੍ਰਕਿਰਿਆ ਦੇਖ ਰਹੇ ਹਨ।
ਪਹਿਲੀ ਲੈਣਦਾਰ ਮੀਟਿੰਗ ਤੋਂ ਬਾਅਦ HCAMag ਵਿੱਚ ਛਪੇ ਅੰਕੜਿਆਂ ਮੁਤਾਬਕ ਛੁੱਟੀ ਅਤੇ ਛਾਂਟੀ ਲਈ ਕਰਮਚਾਰੀਆਂ ਦੇ ਕਰੀਬ 1.1 ਕਰੋੜ ਡਾਲਰ ਬਕਾਇਆ ਹਨ। ਗਿਫ਼ਟ ਕਾਰਡ ਰੱਖਣ ਵਾਲੇ ਅਸੁਰੱਖਿਅਤ ਲੈਣਦਾਰ ਹਨ।
ਇਹ ਕਟੌਤੀਆਂ ਅਜਿਹੇ ਸਮੇਂ ਆਈਆਂ ਹਨ ਜਦੋਂ ਅਕਤੂਬਰ ਵਿੱਚ ਆਸਟ੍ਰੇਲੀਆ ਦੀ ਬੇਰੁਜ਼ਗਾਰੀ ਦਰ ਵਧ ਕੇ 4.9 ਫ਼ੀਸਦੀ ਹੋ ਗਈ, ਜੋ 2021 ਤੋਂ ਬਾਅਦ ਸਭ ਤੋਂ ਵੱਧ ਹੈ। ਫ਼ੈਸ਼ਨ ਚੇਨ General Pants Co ਪਿਛਲੇ ਹਫ਼ਤੇ ਪ੍ਰਸ਼ਾਸਨ ਵਿੱਚ ਚਲੀ ਗਈ, ਜਿਸ ਨਾਲ ਕਰੀਬ 500 ਨੌਕਰੀਆਂ ਖ਼ਤਰੇ ਵਿੱਚ ਹਨ।
ਜੇ ਤੁਹਾਡਾ ਮਾਲਕ ਦੀਵਾਲੀਆ ਹੋ ਜਾਵੇ ਅਤੇ ਕਾਰੋਬਾਰ ਦਾ ਪਰਿਸਮਾਪਨ (liquidation) ਹੋਵੇ, ਤਾਂ ਸੰਘੀ Fair Entitlements Guarantee ਕੁਝ ਬਕਾਇਆ ਅਦਾਇਗੀਆਂ ਨੂੰ ਕਵਰ ਕਰ ਸਕਦੀ ਹੈ। ਆਪਣੇ ਹੱਕਾਂ ਬਾਰੇ ਆਪਣੀ ਯੂਨੀਅਨ ਨਾਲ ਜਾਂ ਫ਼ੇਅਰ ਵਰਕ ਓਮਬਡਸਮੈਨ ਨਾਲ 13 13 94 (fairwork.gov.au) 'ਤੇ ਸੰਪਰਕ ਕਰੋ। ਇਹ ਆਮ ਜਾਣਕਾਰੀ ਹੈ, ਕਾਨੂੰਨੀ ਸਲਾਹ ਨਹੀਂ।
ਇਹ ਖ਼ਬਰ ਅੰਗਰੇਜ਼ੀ ਤੋਂ ਅਨੁਵਾਦ ਕੀਤੀ ਗਈ ਹੈ ਅਤੇ ਮੂਲ ਨਾਲ ਮਿਲਾਈ ਗਈ ਹੈ। ਅਨੁਵਾਦ ਵਿੱਚ ਗ਼ਲਤੀ ਦਿਸੇ ਤਾਂ ਸਾਨੂੰ ਦੱਸੋ।
ਗ਼ਲਤੀ ਦਿਸੀ? ਈਮੇਲ ਕਰੋ news@themelbourneindian.com.au