ਮੈਲਬਰਨ ਐਡੀਸ਼ਨਸ਼ਨੀਵਾਰ, 28 ਨਵੰਬਰ 2026ਪੜ੍ਹਨਾ ਮੁਫ਼ਤ
ਸਕੋਰ
ਖੇਡਾਂ

ਮੈਲਬਰਨ ਓਲੰਪਿਕ ਦੇ 70 ਸਾਲ: ਭਾਰਤ ਦਾ ਛੇਵਾਂ ਹਾਕੀ ਸੋਨਾ, ਅਤੇ ਤੈਰਾਕੀ ਚੈਂਪੀਅਨ ਜੌਨ ਹੈਨਰਿਕਸ ਨੂੰ ਅਲਵਿਦਾ

ਖੇਡਾਂ 22 ਨਵੰਬਰ 1956 ਨੂੰ MCG ਵਿੱਚ ਸ਼ੁਰੂ ਹੋਈਆਂ ਸਨ। ਭਾਰਤ ਨੇ ਇੱਕ ਵੀ ਗੋਲ ਖਾਧੇ ਬਿਨਾਂ ਹਾਕੀ ਦਾ ਸੋਨ ਤਗਮਾ ਜਿੱਤਿਆ, ਅਤੇ ਆਸਟ੍ਰੇਲੀਆ ਦੇ ਘਰੇਲੂ ਨਾਇਕਾਂ ਵਿੱਚੋਂ ਇੱਕ ਦਾ 91 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ ਹੈ।

A black-and-white photo of a runner carrying a smoking torch along the MCG track past rows of athletes in blazers, in front of a packed grandstand.
22 ਨਵੰਬਰ 1956 ਨੂੰ ਮੈਲਬਰਨ ਖੇਡਾਂ ਦੇ ਉਦਘਾਟਨੀ ਸਮਾਰੋਹ ਵਿੱਚ ਰੌਨ ਕਲਾਰਕ ਓਲੰਪਿਕ ਮਸ਼ਾਲ ਲੈ ਕੇ MCG ਦਾ ਚੱਕਰ ਲਗਾਉਂਦੇ ਹੋਏ। ਫ਼ੋਟੋ: John R. Morrison, State Library Victoria, via Wikimedia Commons / Public domain

ਇਸੇ ਹਫ਼ਤੇ ਸੱਤਰ ਸਾਲ ਪਹਿਲਾਂ, 22 ਨਵੰਬਰ 1956 ਨੂੰ, ਮੈਲਬਰਨ ਓਲੰਪਿਕ ਖੇਡਾਂ ਮੈਲਬਰਨ ਕ੍ਰਿਕਟ ਗਰਾਊਂਡ ਵਿੱਚ 1,03,000 ਲੋਕਾਂ ਦੇ ਸਾਹਮਣੇ ਸ਼ੁਰੂ ਹੋਈਆਂ ਸਨ। ਦੌੜਾਕ ਰੌਨ ਕਲਾਰਕ ਨੇ ਮਸ਼ਾਲ ਲੈ ਕੇ ਜੋਤ ਜਗਾਈ।

ਆਸਟ੍ਰੇਲੀਅਨ ਓਲੰਪਿਕ ਕਮੇਟੀ (AOC) ਅਨੁਸਾਰ, ਤੈਰਾਕ ਜੌਨ ਹੈਨਰਿਕਸ ਦਾ 91 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ ਹੈ। ਉਨ੍ਹਾਂ ਨੇ ਮੈਲਬਰਨ ਵਿੱਚ ਪੁਰਸ਼ਾਂ ਦੀ 100 ਮੀਟਰ ਫ੍ਰੀਸਟਾਈਲ ਜਿੱਤੀ ਸੀ, ਜੋ ਉਨ੍ਹਾਂ ਖੇਡਾਂ ਵਿੱਚ ਆਸਟ੍ਰੇਲੀਆ ਦਾ ਪਹਿਲਾ ਤੈਰਾਕੀ ਸੋਨਾ ਸੀ, ਅਤੇ 4x200 ਮੀਟਰ ਫ੍ਰੀਸਟਾਈਲ ਰਿਲੇਅ ਵਿੱਚ ਵਿਸ਼ਵ ਰਿਕਾਰਡ ਨਾਲ ਦੂਜਾ ਸੋਨਾ ਜਿੱਤਿਆ।

ਮੈਲਬਰਨ ਵਿੱਚ ਭਾਰਤ ਦਾ ਹਾਕੀ ਸੋਨਾ

ਭਾਰਤ ਨੇ ਪੁਰਸ਼ ਹਾਕੀ ਮੁਕਾਬਲਾ ਜਿੱਤਿਆ, ਜੋ 1928 ਤੋਂ ਲਗਾਤਾਰ ਉਸਦਾ ਛੇਵਾਂ ਓਲੰਪਿਕ ਹਾਕੀ ਖ਼ਿਤਾਬ ਸੀ। ਓਲੰਪੀਡੀਆ ਦੇ ਰਿਕਾਰਡ ਅਨੁਸਾਰ ਭਾਰਤ ਨੇ ਆਪਣੇ ਪੰਜੇ ਮੈਚ ਜਿੱਤੇ, 38 ਗੋਲ ਕੀਤੇ ਅਤੇ ਇੱਕ ਵੀ ਗੋਲ ਨਹੀਂ ਖਾਧਾ। ਸੈਮੀਫ਼ਾਈਨਲ ਵਿੱਚ ਉਸਨੇ ਜਰਮਨੀ ਨੂੰ 1-0 ਨਾਲ ਅਤੇ 6 ਦਸੰਬਰ 1956 ਨੂੰ ਫ਼ਾਈਨਲ ਵਿੱਚ ਪਾਕਿਸਤਾਨ ਨੂੰ 1-0 ਨਾਲ ਹਰਾਇਆ।

ਅੱਗੇ ਪੜ੍ਹੋ

A full cricket stadium under cloudy skies, with floodlight towers and a green field.

ਪੰਜ ਮੈਚਾਂ ਦੀ ਸੀਰੀਜ਼ ਸ਼ਨੀਵਾਰ ਸ਼ਾਮ 7.15 ਵਜੇ ਸ਼ੁਰੂ ਹੋਵੇਗੀ। ਗੇਟ ਸ਼ਾਮ 5.30 ਵਜੇ ਖੁੱਲ੍ਹਣਗੇ, ਅਤੇ ਮੈਦਾਨ 'ਤੇ ਆਮ ਲੋਕਾਂ ਲਈ ਪਾਰਕਿੰਗ ਨਹੀਂ ਹੈ।

20 ਨਵੰਬਰ 2026 · 2 ਮਿੰਟ

ਇਹ ਖ਼ਬਰ ਅੰਗਰੇਜ਼ੀ ਤੋਂ ਅਨੁਵਾਦ ਕੀਤੀ ਗਈ ਹੈ ਅਤੇ ਮੂਲ ਨਾਲ ਮਿਲਾਈ ਗਈ ਹੈ। ਅਨੁਵਾਦ ਵਿੱਚ ਗ਼ਲਤੀ ਦਿਸੇ ਤਾਂ ਸਾਨੂੰ ਦੱਸੋ।

ਸਰੋਤ

  1. ABC News: World record-breaking Australian swimmer Jon Henricks dies aged 91 (21 Nov 2026) (ਜਾਂਚਿਆ 22 ਨਵੰਬਰ 2026)
  2. Olympedia: Jon Henricks (ਜਾਂਚਿਆ 22 ਨਵੰਬਰ 2026)
  3. Olympedia: Hockey at the 1956 Summer Olympics (ਜਾਂਚਿਆ 22 ਨਵੰਬਰ 2026)
  4. Olympedia: 1956 men's hockey results (ਜਾਂਚਿਆ 22 ਨਵੰਬਰ 2026)
  5. Melbourne Cricket Ground: 1956 Olympics (ਜਾਂਚਿਆ 22 ਨਵੰਬਰ 2026)
  6. Swimming World: Australian Olympic legend Jon Henricks dies at 91 (Nov 2026) (ਜਾਂਚਿਆ 23 ਨਵੰਬਰ 2026)
  7. Wikipedia: Field hockey at the 1956 Summer Olympics (ਜਾਂਚਿਆ 23 ਨਵੰਬਰ 2026)

ਗ਼ਲਤੀ ਦਿਸੀ? ਈਮੇਲ ਕਰੋ news@themelbourneindian.com.au